ਰੁੱਤਾਂ
Response from developer
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਐਪ ਨੂੰ ਪਸੰਦ ਕਰਨ ਲਈ ਅਤੇ ਧਿਆਨ ਨਾਲ ਦੇਖ ਕੇ ਸੁਝਾਅ ਦੇਣ ਲਈ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਰੁੱਤਾਂ ਦਾ ਆਮ ਪ੍ਰਚਲਿਤ (ਸੰਸਕ੍ਰਿਤ/ਪੰਚਾਂਗ ਵਾਲਾ) ਕ੍ਰਮ ਬਸੰਤ, ਗਰੀਸ਼ਮ, ਵਰਖਾ, ਸਰਦ, ਹੇਮੰਤ ਅਤੇ ਸ਼ਿਸ਼ਿਰ ਹੁੰਦਾ ਹੈ। ਪਰ ਸਾਡੀ ਐਪ ਵਿੱਚ ਰੁੱਤਾਂ ਦਾ ਕ੍ਰਮ ਇਸ ਆਮ ਪ੍ਰਚਲਿਤ ਤਰਤੀਬ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਮਕਲੀ ਮਹਲਾ ੫ ਰੁਤੀ ਬਾਣੀ ਅਨੁਸਾਰ ਲਿਆ ਗਿਆ ਹੈ, ਜਿਸ ਵਿੱਚ ਹਿਮਕਰ ਰੁਤ ਸਿਸੀਅਰ ਤੋਂ ਬਾਦ ਹੈ। ਇਸੇ ਲਈ ਐਪ ਵਿੱਚ ਇਹ ਫ਼ਰਕ ਨਜ਼ਰ ਆ ਰਿਹਾ ਹੈ। ਫਿਰ ਵੀ, ਤੁਹਾਡੀ ਗੱਲ ਧਿਆਨ ਵਿੱਚ ਰੱਖਦੇ ਹੋਏ ਅਸੀਂ ਬਾਣੀ ਦੇ ਹਵਾਲੇ ਨਾਲ ਦੁਬਾਰਾ ਪੁਸ਼ਟੀ ਕਰਾਂਗੇ ਅਤੇ ਐਪ ਵਿੱਚ ਰੁਤਾਂ ਦਾ ਕ੍ਰਮ ਸਹੀ ਢੰਗ ਨਾਲ ਦਰਜ ਕਰਾਂਗੇ। ਤੁਹਾਡੇ ਵਰਗੇ ਸੂਝਵਾਨ ਸੁਝਾਵਾਂ ਨਾਲ ਹੀ ਐਪ ਹੋਰ ਬਿਹਤਰ ਬਣਦੀ ਹੈ, ਇਸ ਲਈ ਆਪ ਜੀ ਦਾ ਦਿਲੋਂ ਧੰਨਵਾਦ ਜੀ। 🙏 ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏










